ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਗਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭ੍ਰਿਸ਼ਟਾਚਾਰ ਕਰਨ ਵਾਲਿਆਂ 'ਤੇ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਾ ਦੀ ਸਮਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਲਾਪ੍ਰਵਾਹੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਸ਼ੁਕਰਵਾਰ ਨੂੰ ਸੋਨੀਪਤ ਵਿਚ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਬੋਲ ਰਹੇ ਸਨ ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਉੱਚ ਅਧਿਕਾਰੀਆਂ ਨੇ 400 ਸ਼ਿਕਾਇਤਾਂ ਨੂੰ ਸੁਣਿਆ ਅਤੇ ਜਰੂਰੀ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਸੋਨੀਪਤ ਏਡੀਸੀ ਦਫਤਰ ਦੇ ਇਕ ਅਸਿਸਟੈਂਟ ਨੂੰ ਵੀ ਸਸਪਂੈਡ ਕੀਤਾ। ਇਸ ਅਸਿਸਟੈਂਟ ਦੇ ਖਿਲਾਫ ਮੁੱਖ ਮੰਤਰੀ ਦੇ ਸਾਹਮਣੇ ਇਕ ਵਿਅਕਤੀ ਨੇ ਲਿਖਤ ਸ਼ਿਕਾਇਛ ਦਿੱਤੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਤੁਰੰਤ ਅਸਿਸਟੈਂਟ ਨੂੰ ਸਸਪਂੈਡ ਕੀਤਾ ਅਤੇ ਕਿਹਾ ਕਿ ਇਸ ਦੌਰਾਨ ਇਸ ਅਸਿਸਟੈਂਟ ਦੀ ਹਾਜੀਰੀ ਮੁੱਖ ਮੰਤਰੀ ਦਫਤਰ ਵਿਚ ਲੱਗੇਗੀ।
ਬਿਲਡਰਾਂ ਦੇ ਖਿਲਾਫ ਕਾਰਵਾਈ ਦੇ ਦਿੱਤੇ ਨਿਰਦੇਸ਼
ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸਾਹਮਣੇ ਲੋਕਾਂ ਨੇ ਬਿਲਡਰਾਂ ਨਾਲ ਜੁੜੀ ਸ਼ਿਕਾਇਤ ਵੀ ਰੱਖੀ। ਇਕ ਸ਼ਿਕਾਇਤ ਵਿਚ 700 ਮਲਟੀ ਸਟੋਰੀ ਫਲੈਟ ਦੀ ਐਨਓਸੀ ਪ੍ਰਾਪਤ ਕੀਤੇ ਬਿਨ੍ਹਾਂ ਕਬਜਾ ਦੇ ਦਿੱਤੇ ਜਾਣ ਦੇ ਮਾਮਲੇ ਵਿਚ ਮੁੱਖ ਮੰਤਰੀ ਨੇ ਸੋਨੀਪਤ ਡੀਟੀਪੀ ਨੂੰ 7 ਦਿਨ ਵਿਚ ਸਮਸਿਆ ਦਾ ਹੱਲ ਕਰਨ ਅਤੇ ਬਿਲਡਰ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਹੋਰ ਸ਼ਿਕਾਇਤਾਂ ਵਿਚ ਬਿਲਡਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਲਈ ਡੀਟੀਪੀ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੂਰਤ ਵਿਚ ਬਿਲਡਰ ਵਜ੍ਹਾ ਨਾਲ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
1 ਜਨਵਰੀ ਤੋਂ ਬਨਣਾ ਸ਼ੁਰੂ ਹੋਣਗੇ ਬੀਪੀਐਲ ਕਾਰਡ, ਪਰਿਵਾਰ ਪਹਿਚਾਣ ਪੱਤਰ ਲਈ ਵੀ ਲੱਗਣਗੇ ਕੈਂਪ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 1 ਜਨਵਰੀ ਤੋਂ ਬੀਪੀਐਲ ਕਾਰਡ ਬਨਾਉਣ ਦਾ ਕਾਰਜ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦੀ ਗਲਤੀਆਂ ਨੁੰ ਦੂਰ ਕਰਨ ਤੇ ਨਵੇਂ ਪੀਪੀਪੀ ਬਣਾਏ ਜਾਣ ਲਈ ਕੈਂਪ ਲਗਾਏ ਜਾਣਗੇ। ਪਰਿਵਾਰ ਪਹਿਚਾਣ ਪੱਤਰ ਲਈ 10 ਤੇ 11 ਦਸੰਬਰ ਅਤੇ 15, 16 ਤੇ 17 ਦਸੰਬਰ ਨੂੰ ਪੂਰੇ ਸੂਬੇ ਵਿਚ ਵੱਖ-ਵੱਖ ਥਾਂ ਕੈਂਪ ਲਗਾਏ ਜਾਣਗੇ।
ਵਿਕਾਸ ਕੰਮਾਂ ਵਿਚ ਲਿਆਉਣ ਤੇਜੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਵਿਚ ਤੇਜੀ ਲਿਆਈ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਸਰਕਾਰ ਦੇ ਕੋਲ ਬਜਟ ਦੀ ਕੋਈ ਕਮੀ ਨਹੀਂ ਹੈ। ਆਮ ਆਦਮੀ ਵੀ ਪਿੰਡ ਦਰਸ਼ਨ ਤੇ ਨਗਰ ਦਰਸ਼ਨ ਪੋਰਟਲ ਰਾਹੀਂ ਆਪਣੇ ਖੇਤਰ ਨਾਲ ਜੁੜੀ ਮੰਗ ਪਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਅਵੈਧ ਕਬਜਿਆਂ 'ਤੇ ਵੀ ਸਰਕਾਰੀ ਅਧਿਕਾਰੀ ਜਰੂਰ ਕਾਰਵਾਈ ਕਰਨ।
ਵਿਹਸਲ ਬਲੋਅਰ ਰਾਮਕੁਮਾਰ ਦਹਿਆ ਨੂੰ ਸ਼ਾਮਿਲ ਕਰਨ ਦੇ ਦਿੱਤੇ ਨਿਰਦੇਸ਼
ਜਨਸਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਦੇ ਸਾਹਮਣੇ ਵਹਿਸਲ ਬਲੋਅਰ ਰਾਜਕੁਮਾਰ ਦਹਿਆ ਨੇ ਸਹਿਕਾਰੀ ਬੈਂਕਾਂ ਨਾਲ ਜੁੜੀ ਸ਼ਿਕਾਇਤਾਂ ਰੱਖੀਆਂ। ਮੁੱਖ ਮੰਤਰੀ ਨੇ ਤੁਰੰਤ ਪ੍ਰਭਾਵ ਨਾਲ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨ ਲਲਿਤ ਸਿਵਾਚ ਨੂੰ ਵਿਹਸਲ ਬਲੋਅਰ ਰਾਮਕੁਮਾਰ ਦਹਿਆ ਨੂੰ 26 ਜਨਵਰੀ ਗਣਤੰਤਰ ਦਿਵਸ ਸਮਾਰੋਹ ਵਿਚ ਸਨਮਾਨਿਤ ਕਰਨ ਲਈ ਕਿਹਾ। ਇਸ ਦੇ ਨਾਲ-ਨਾਲ ਮੁੱਖ ਮੰਤਰੀ ਨੇ ਇਕ ਅਪਾਹਜ ਨੂੰ 25 ਹਜਾਰ ਰੁਪਏ ਆਰਥਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਇਸ ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਰੋਹਤਕ ਡਿਵੀਜਨ ਕਮਿਸ਼ਨਰ ਸੰਜੀਵ ਵਰਮਾ, ਆਈਜੀ ਮਮਤਾ ਸਿੰਘ ਨੇ ਵੀ ਸ਼ਿਕਾਇਤਾਂ ਨੂੰ ਸੁਣਿਆ।